ਨਵੀਂ ਦਿੱਲੀ : ਗਰਮੀਆਂ ਦੀਆਂ ਛੁੱਟੀਆਂ 'ਚ ਬੱਚਿਆਂ ਨੂੰ ਬਾਹਰ ਧੁੱਪ 'ਚ ਖੇਡਣਾ ਹਾਨੀਕਾਰਕ ਹੋ ਸਕਦਾ ਹੈ ਪਰ ਅੰਦਰ ਬੈਠ ਕੇ ਵੀ ਉਹ ਅੱਕ ਜਾਂਦੇ ਹਨ। ਇਸ ਦੌਰਾਨ ਉਹ ਕੁਝ ਸਪੈਸ਼ਲ ਅਤੇ ਯਮੀ ਖਾਣਾ ਚਾਹੁੰਦੇ ਹਨ। ਜੇਕਰ ਆਈਸ-ਕਰੀਮ ਦੀ ਗੱਲ ਕਰੀਏ ਤਾਂ ਇਹ ਕਿਸ ਨੂੰ ਪਸੰਦ ਹੁੰਦੀ? ਗਰਮੀ ਦੇ ਮੌਸਮ 'ਚ ਕੁਲਫੀ ਮਿਲ ਜਾਵੇ ਤਾਂ ਇਹ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਵਨੀਲਾ ਚਾਕਲੇਟ ਪੁਡਿੰਗ ਪਾਪਿਸਕਲ (ਕੁਲਫੀ) ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ।
ਸਮੱਗਰੀ
► 2 ਕੱਪ ਵਨੀਲਾ ਪੁਡਿੰਗ
► 50 ਗ੍ਰਾਮ ਡਾਰਕ ਚਾਕਲੇਟ (ਮੈਲਟ)
► ਕੁਲਫੀ ਵੁਡਨ ਸਟਿੱਕ
ਵਿਧੀ
ਸਭ ਤੋਂ ਪਹਿਲਾਂ ਪੁਡਿੰਗ ਨੂੰ ਹਲਕਾ ਗਰਮ ਕਰਕੇ 2 ਛੋਟੇ ਬਾਊਲ 'ਚ ਬਰਾਬਰ ਪਾਓ, ਫਿਰ ਇਕ ਬਾਊਲ 'ਚ ਚਾਕਲੇਟ ਪਾਓ ਅਤੇ ਪੁਡਿੰਗ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਓ। ਕੁਲਫੀ ਦੇ ਸੱਚੇ ਜਾਂ ਕੱਚ ਦੇ ਗਲਾਸ 'ਚ ਇਕ ਚੌਥਾਈ ਹਿੱਸਾ ਚਾਕਲੇਟ ਪੁਡਿੰਗ ਪਾਓ ਅਤੇ 10 ਮਿੰਟ ਲਈ ਫਰਿੱਜ 'ਚ ਠੰਡਾ ਹੋਣ ਲਈ ਰੱਖੋ। ਇਸ ਤੋਂ ਬਾਅਦ ਕੁਲਫੀ ਸਟਿੱਕ ਸੈੱਟ ਕਰਕੇ ਉਸ ਦੇ ਉੱਪਰ ਹੀ ਵਨੀਲਾ ਪੁਡਿੰਗ ਪਾਓ ਅਤੇ ਘੱਟ ਤੋਂ ਘੱਟ 3 ਘੰਟੇ ਲਈ ਫਰਿੱਜ 'ਚ ਰੱਖ ਦਿਓ। ਜਦੋਂ ਇਹ ਚੰਗੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਠੰਡੀ-ਠੰਡੀ ਵਨੀਲਾ ਚਾਕਲੇਟ ਪੁਡਿੰਗ ਪਾਪਿਸਕਲ ਦਾ ਮਜ਼ਾ ਲਓ।
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਘਰ 'ਚ ਹੀ ਬਣਾਓ ਟੇਸਟੀ ਫਲੇਵਰਡ ਕੁਲਫੀ
NEXT STORY